ਮਨੁੱਖ ਭੂਤਕਾਲ ਵਿੱਚ ਪਿੱਛੇ ਨਹੀਂ ਜਾ ਸਕਦਾ ਪਰ ਇੱਕ ਕਥਾਕਾਰ ਆਪਣੀ ਕਥਾ ਵਿੱਚ ਭੂਤ ਜਾਂ ਭਵਿੱਖ ਵਿੱਚ ਜਾ ਸਕਦਾ ਹੈ। ਆਪਣੀ ਇਸ ਯੋਗਤਾ ਦੀ ਵਰਤੋਂ ਉਹ ਕੁਝ ਘਟਨਾਵਾਂ ਨੂੰ ਜਸਟੀਵਾਈ ਕਰਨ ਲਈ ਕਰਦਾ ਆਇਆ ਹੈ। ਭੀਮ ਦੁਆਰਾ ਜੰਗ ਦੇ ਨਿਯਮਾਂ ਦੇ ਉਲਟ ਜਾ ਕੇ ਦੁਰਯੋਜਨ ਦੇ ਪੱਟਾਂ ਨੂੰ ਚਕਨਾਚੂਰ ਕਰਨ ਨੂੰ ਜਾਇਜ਼ ਠਹਰਾਉਣ ਲਈ ਉਹ ਕਹਾਣੀ ਦੇ ਅਤੀਤ ਵਿੱਚ ਜਾ ਕੇ ਏਹ ਲਿਖ ਸਕਦਾ ਹੈ ਕੇ ਦੁਰਯੋਜਨ ਨੇ ਦ੍ਰੋਪਤੀ ਨੂੰ ਆਪਣੇ ਪੱਟਾਂ ਤੇ ਬੈਠਣ ਨੂੰ ਕਿਹਾ ਸੀ । ਐਸੀਆਂ ਹੀ ਕਈ ਹੋਰ ਤਕਨੀਕਾਂ ਨਾਲ ਇਤਿਹਾਸ ਮਿਥਿਹਾਸ ਦੇ ਕਈ ਮਹਾਨ ਪਾਤਰਾਂ ਦੀ ਕਿਸੇ ਡੂੰਘੀ ਯੋਜਨਾ ਰਾਹੀ ਕਿਰਦਾਰਕੁਸ਼ੀ ਕੀਤੀ ਜਾਦੀ ਰਹੀ ਹੈ। ਕਿਤਾਬ 'ਰਾਵਣ ਤੋਂ ਬੰਦੇ ਤੱਕ ' ਕਈ ਮਹਾਨ ਕਿਰਦਾਰਾਂ ਨੂੰ ਬਣੀਆਂ ਮਿੱਥਾਂ ਤੋਂ ਪਾਰ ਜਾ ਕੇ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਕੋਸ਼ਿਸ਼ ਹੈ ।