ਅਧਿਆਤਮਕ ਮਾਰਗ ਲਈ ਭਗਤੀ ਅਤਿ ਜ਼ਰੂਰੀ ਹੈ। ਭਾਰਤ ਵਿਚ ਭਗਤੀ ‘ਤੇ ਅਧਿਕ ਜ਼ੋਰ ਦਿਤਾ ਗਿਆ ਹੈ। ਇਸ ਮਨੋਰਥ ਲਈ ਭਾਰਤ ਵਿਚ ਭਗਤੀ ਲਹਿਰ ਵੀ ਚਲੀ ਜਿਸ ਵਿਚ ਭਗਤਾਂ ਦਾ ਅਹਿਮ ਯੋਗਦਾਨ ਰਿਹਾ। ਭਗਤੀ ਕਾਲ ਦੇ ਸਮੇਂ ਬਹੁਤ ਸਾਰੀਆਂ ਪ੍ਰੰਪਰਾਵਾਂ ਦਾ ਵਿਰੋਧ ਕੀਤਾ ਗਿਆ ਜੋ ਰੂੜ੍ਹੀਵਾਦੀ ਸਨ ਜਾਂ ਸਮਾਜ ਹਿਤੈਸ਼ੀ ਨਹੀਂ ਸਨ। ਇਸੇ ਭਗਤੀ ਕਾਲ ਦੇ ਸਮੇਂ ਦੌਰਾਨ ਬਹੁਤ ਸਾਰੀਆਂ ਧਾਰਮਿਕ ਲਹਿਰਾਂ ਨੇ ਜਨਮ ਲਿਆ ਜਿਨ੍ਹਾਂ ਦਾ ਮਨੋਰਥ ਸਮਾਜ ਹਿਤਕਾਰੀ ਕਾਰਜ ਕਰਨਾ ਸੀ। ਅਸੀਂ ਇਥੇ ਇਨ੍ਹਾਂ ਦੇ ਨਤੀਜਿਆਂ ਦੀ ਸਮੀਖਿਆ ਕਰਨ ਦਾ ਯਤਨ ਨਹੀਂ ਕੀਤਾ ਸਿਰਫ ਉਨ੍ਹਾਂ ਬਾਰੇ ਸੰਖਿਪਤ ਜਾਣਕਾਰੀ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਕੁਝ ਲੇਖ ਜੋ ਕਿ ਸਿਖ ਧਰਮ ਨਾਲ ਸੰਬੰਧਿਤ ਹਨ ਉਨ੍ਹਾਂ ਵਿਚ ਸਿਖ ਧਰਮ ਦੇ ਸਿਧਾਂਤਾ ਨੂੰ ਪ੍ਰਸਤੁਤ ਕਰਨ ਦਾ ਯਤਨ ਕੀਤਾ ਗਿਆ ਹੈ।