"ਪੰਜਾਬ ਨੂੰ ਅਮੀਰ ਤੇ ਕਾਮਯਾਬ ਬਣਾਉਣਾ ਮੇਰੀ ਜਿੰਦਗੀ ਦਾ ਮੁੱਖ ਮਕਸਦ ਹੈ। ਇਸੇ ਮਕਸਦ ਦੀ ਪੂਰਤੀ ਲਈ ਮੈ ਇਹ ਕਿਤਾਬ ਲਿਖੀ ਹੈ। ਜੇ ਤੁਸੀ ਗਰੀਬੀ ਨਾਲ ਜੂਝ ਰਹੇ ਹੋ, ਖਰਚਿਆਂ ਨੇ ਤੁਹਾਨੂੰ ਸਤਾਇਆ ਪਿਆ ਹੈ ਤਾਂ ਇਹ ਕਿਤਾਬ ਤੁਹਾਡੀਆਂ ਇਨ੍ਹਾਂ ਸਾਰੀਆਂ ਮੁਸ਼ਕਿਲਾ ਦਾ ਹੱਲ ਹੈ ਹਰ ਬੱਚੇ-ਬੁੱਢੇ, ਮਰਦ - ਔਰਤ ਨੂੰ ਇਹ ਕਿਤਾਬ ਪੜਨੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਵਿੱਚ ਪੈਸੇ ਸਬੰਧੀ ਸਮੱਸਿਆਵਾਂ ਤੋਂ ਛੁੱਟਕਾਰਾ ਪਾ ਸੱਕਣ। ਇਸ ਦੁਨੀਆਂ ਵਿੱਚ ਅਸੀ ਕਾਮਯਾਬ ਉਸ ਵਿਅਕਤੀ ਨੂੰ ਹੀ ਮੰਨਦੇ ਹਾਂ ਜਿਸ ਕੋਲ ਧੰਨ ਦੌਲਤ ਹੋਵੇ। ਇੱਕ ਕਹਾਵਤ ਵੀ ਹੈ - ਪਰਸੂ, ਪਰਸਾ, ਪਰਮ ਰਾਮ, ਮਾਇਆ ਤੇਰੇ ਤਿੰਨ ਨਾਮ। ਲਗਭਗ ਸਾਰੀਆਂ ਮੁੱਖ ਸੁਵਿਧਾਵਾਂ ਜਿਵੇਂ ਕਿ ਕੋਠੀਆਂ, ਕਾਰਾਂ, ਕੱਪੜੇ ਵਧੀਆ ਭੋਜਨ ਸੌਫੇ -ਬੈਡ, ਮੋਬਾਇਲ ਅਤੇ ਇੰਟਰਨੈਟ, ਏ.ਸੀ, ਫਰਿਜ, ਇੱਥੋਂ ਤੱਕ ਕਿ ਬੱਚਿਆਂ ਦੀ ਪੜ੍ਹਾਈ ਘਰ ਵਾਲੀ ਦੇ ਖਰਚੇ ਸਾਰਾ ਕੁਝ ਪੈਸੇ ਨਾਲ ਹੀ ਸੰਭਵ ਹੈ। ਦੁਨੀਆਂ ਵਿੱਚ ਕੁਝ ਵੀ ਤੁਹਾਨੂੰ ਮੁਫਤ ਨਹੀਂ ਮਿਲਣ ਵਾਲਾ। ਇਸ ਲਈ ਦੌਲਤਮੰਦ ਬਣੋ, ਪੈਸਾ ਕੰਮ ਕਿਵੇਂ ਕਰਦਾ ਹੈ ਇਹ ਸਿੱਖੋ। ਤੁਹਾਨੂੰ ਸਾਰਿਆਂ ਨੂੰ ਇੱਕ ਕਾਮਯਾਬ ਤੇ ਵਧੀਆ ਜਿੰਦਗੀ ਮਿਲੇ, ਇਸਦੀ ਮੈਂ ਦੂਆ ਕਰਦਾ ਹਾਂ। ਤੁਸੀ ਹਮੇਸ਼ਾ ਮਾਲੋਮਾਲ ਰਹੋ। ਲੇਖਕ: ਹਰਪ੍ਰੀਤ ਸਿੰਘ"